ਭਾਜਪਾ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੋ ਇਨਸਾਨ ਹਮੇਸ਼ਾਂ ਲਈ ਅਪੰਗ ਹੋ ਜਾਵੇ, ਕੀ ਉਹ ਸਾਰੀ ਉਮਰ 74 ਹਜ਼ਾਰ ਰੁਪਏ ਨਾਲ ਕੱਢ ਲਵੇਗਾ? ਕੀ 2500 ਰੁਪਏ ਨਾਲ ਹੜ੍ਹ 'ਚ ਰੁੜ੍ਹਿਆ ਘਰ ਦਾ ਸਮਾਨ ਖਰੀਦਿਆ ਜਾ ਸਕਦਾ? ਕੇਂਦਰ ਸਰਕਾਰ ਵੱਲੋਂ ਦਿੱਤਾ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਪੰਜਾਬ ਲਈ ਨਾਕਾਫ਼ੀ ਹੈ, ਜਿਸ ਨੂੰ ਸਾਡੀ ਸਰਕਾਰ ਸਿਰੇ ਤੋਂ ਨਕਾਰਦੀ ਹੈ।"