2 yıl - çevirmek

26 ਸਾਲ ਦੀ ਇਰਾਨੀ ਔਰਤ #ਰੇਹਾਨਾ_ਜ਼ਬਾਰੀ ਨੂੰ ਆਪਣੇ ਨਾਲ
ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦੀ ਹੱਤਿਆ ਦੇ ਦੋਸ਼ ਚ 7 ਸਾਲ ਜੇਲ ਦੀ ਸਜ਼ਾ ਤੋਂ ਬਾਅਦ 25 ਅਕਤੂਬਰ 2014 ਨੂੰ ਫਾਂਸੀ ਦੇ ਦਿੱਤੀ ਗਈ....ਉਸ ਦਲੇਰ ਔਰਤ ਨੇ ਆਪਣੀ ਮਾਂ ਨੂੰ ਇੱਕ ਖਤ ਲਿਖ ਕੇ ਆਪਣੀ ਆਖਰੀ ਇਛਾ ਇਹ ਦੱਸੀ ਸੀ ਕਿ ਫਾਂਸੀ ਤੋਂ ਬਾਅਦ ਉਹਦੇ ਕੰਮ ਆ ਸਕਣ ਵਾਲੇ ਅੰਗ ਜਰੂਰਤ-ਮੰਦ ਲੋਕਾਂ ਨੂੰ ਦਾਨ ਕੀਤੇ ਜਾਣ 2007 ਚ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਖੁਫੀਆ ਏਜੰਟ ਉੱਤੇ ਉਹਨੇ ਚਾਕੂ ਨਾਲ ਵਾਰ ਕੀਤਾ ਸੀ, ਖਤ ਵਿਚ ਉਹਨੇ ਆਪਣੀ ਮਾਂ ਨੂੰ ਲਿਖਿਆ ਸੀ...
ਉਸ ਮਨਹੂਸ ਰਾਤ ਨੂੰ ਮੇਰੀ ਮੌਤ ਹੋ ਜਾਣੀ ਸੀ ਫਿਰ ਪੁਲਿਸ ਤੈਨੂੰ ਮੇਰੀ ਲਾਸ਼ ਦੀ ਪਹਿਚਾਣ ਲਈ ਲੈ ਕੇ ਆਉਂਦੀ ਤੇ ਤੈਨੂੰ ਪਤਾ ਲਗਦਾ ਕਿ ਮੌਤ ਤੋਂ ਪਹਿਲਾਂ ਬਲਾਤਕਾਰ ਵੀ ਹੋਇਆ ਸੀ ਮੇਰਾ ਕਾਤਲ ਕਦੀ ਵੀ ਪਕੜ ਵਿਚ ਨਾ ਆਉਂਦਾ ਕਿਉਂਕਿ ਸਾਡੇ ਕੋਲ ਉਹਦੇ ਵਾਂਗ ਨਾ ਹੀ ਦੋਲਤ ਤੇ ਨਾ ਹੀ ਤਾਕਤ ਸੀ ਪਰ ਇੰਝ ਨਹੀ ਹੋਇਆ...ਮਾਂ ਅਦਾਲਤ ਨੇ ਮੈਨੂੰ ਕਾਤਲ ਕਿਹਾ ਮੈਂ ਇੱਕ ਵੀ ਹੰਝੂ ਨਹੀ ਵਹਾਇਆ ਮੈਂ ਰੌਲਾ ਪਾਉਣਾ ਚਾਹੁੰਦੀ ਸੀ ਪਰ ਮੈਨੂੰ ਕਨੂੰਨ ਤੇ ਪੂਰਾ ਭਰੋਸਾ ਸੀ ਤੈਨੂੰ ਤਾਂ ਪਤਾ ਹੈ ਮਾਂ ਕਿ ਮੈਂ ਕਦੀ ਮੱਛਰ ਤੱਕ ਵੀ ਨਹੀ ਮਾਰਿਆ ਸੀ ਪਰ ਹੁਣ ਮੈਨੂੰ ਸੋਚ ਸਮਝ ਕੇ ਕਤਲ ਕੀਤੇ ਜਾਣ ਦਾ ਅਪਰਾਧੀ ਦੱਸਿਆ ਜਾ ਰਿਹਾ ਹੈ ਮੇਰੇ ਸ਼ਬਦਾਂ ਦਾ ਅੰਤ ਨਹੀ, ਇਸ ਲਈ ਮਰਨ ਤੋਂ ਪਹਿਲਾਂ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ...
(ਜ਼ਬਾਰੀ ਦੀ ਇਤਿਹਾਸਕ ਵਸੀਅਤ)
"ਮਾਂ, ਮੈਂ ਮਿੱਟੀ ਦੇ ਅੰਦਰ ਸੜਨਾ ਨਹੀ ਚਾਹੁੰਦੀ ਇਸ ਲਈ ਬੇਨਤੀ ਕਰਦੀ ਹਾਂ ਕਿ ਫਾਂਸੀ ਦੇ ਬਾਅਦ ਮੇਰਾ ਦਿਲ, ਮੇਰੇ ਗੁਰਦੇ, ਮੇਰੀਆਂ ਅੱਖਾਂ, ਹੱਡੀਆਂ ਅਤੇ ਹਰ ਟਰਾਂਸਪਲਾਂਟ ਹੋ ਸਕਣ ਵਾਲਾ ਅੰਗ, ਸਭ ਲੋੜਵੰਦ ਲੋਕਾਂ ਨੂੰ ਦੇ ਦਿੱਤੇ ਜਾਣ ਪਰ ਉਸ ਨੂੰ ਮੇਰਾ ਨਾਮ ਨਾਂ ਦੱਸਿਆ ਜਾਵੇ !"
ਇਸ ਮਹਾਨ ਔਰਤ ਨੂੰ ਮੇਰਾ ਪ੍ਰਣਾਮ 🙏🙏 !

image