ਸਰਵਹਿਤਕਾਰੀ ਵਿੱਦਿਆ ਮੰਦਿਰ ਰਾਮਪੂਰਾ ਫੂਲ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼ ਦਾ ਮੈਂ ਵਿਰੋਧ ਕਰਦਾਂ ਹਾਂ !!
ਮਾਂ ਬੋਲੀ ਪੰਜਾਬੀ ਦੇ ਅਖੌਤੀ ਹਿਮਾਇਤੀ, ਧਰਮ ਪਰਿਵਰਤਨ ਦੇ ਅੱਡੇ ਅਤੇ,ਨਾ ਕਰਨ ਵਾਲਿਆਂ ਤੋਂ ਮੋਟੀ ਡੋਨੇਸ਼ਨ ਲੈਣ ਵਾਲਿਆਂ ਦੇ, ਕੇਰਲਾ ਤੋਂ ਆਏ ਟੀਚਰਾਂ ਪ੍ਰਿੰਸੀਪਲਾ ਤੋਂ ਪੰਜਾਬੀ ਬੁਲਾ ਕੇ ਵਿਖਾਉਣ? ਅੰਗਰੇਜ਼ੀ ਦੇ ਥਾਂ ਥਾਂ ਖੁੱਲੇ IELTS ਸੈਂਟਰ ਬੰਦ ਕਰਵਾ ਕੇ ਦਿਖਾਉਣ ? ਫੇਰ ਹਿੰਦੀ ਅਤੇ ਸੰਸਕ੍ਰਿਤ ਪੰਜਾਬ ਵਿੱਚ ਬੰਦ ਕਰਨ ਦੀ ਗੱਲ ਕਰਨ !! ਕੀ ਕਿਸੇ ਮਦਰਸੇ ਚ ਪੰਜਾਬੀ ਪੜਾਈ ਜਾਂਦੀ ਐ ? ਓਹਨਾ ਨੂੰ ਬੰਦ ਕਰਵਾ ਕੇ ਦਿਖਾਓ ? ਹਰੇਕ ਸਰਵਹਿੱਤਕਾਰੀ ਵਿੱਦਿਆ ਮੰਦਰ ਚ ਬਹੁਤ ਹੀ ਮਾਮੂਲੀ ਫੀਸ ਤੇ ਬੱਚਿਆਂ ਨੂੰ ਪੰਜਾਬੀ ,ਹਿੰਦੀ ਅਤੇ ਅੰਗਰੇਜ਼ੀ ਜੇ ਕੋਈ ਵਿਸ਼ਾ ਰੱਖੇ ਤਾਂ ਸੰਸਕ੍ਰਿਤ ਜਾਂ ਹੋਰ ਭਾਸ਼ਾ ਵੀ ਪੜਾਈ ਜਾਂਦੀ ਹੈ । ਇਹ ਪੜਾਉਣ ਲਈ ਸੰਵਿਧਾਨ ਇਜ਼ਾਜ਼ਤ ਦਿੰਦਾ ਹੈ ਅਤੇ ਕਿਸੇ ਵੀ ਭਾਰਤੀ ਭਾਸ਼ਾ ਦੇ ਪਸਾਰ ਨੂੰ ਰੋਕਣਾ ਗੈਰ ਕਨੂੰਨੀ ਹੈ। ਇਹ ਪੰਜਾਬੀਅਤ ਦੇ ਅਖੌਤੀ ਰਾਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਬੇਮੁਖ ਨੇ , ਕਿਉਂਕਿ ਗੁਰੂ ਸਾਹਿਬ ਦੇ ਲੱਗਭਗ 8 ਅਨਮੋਲ ਅੰਗ (ਪੰਨੇ) ਸੰਸਕ੍ਰਿਤ ਭਾਸ਼ਾ ਵਿੱਚ ਅਤੇ ਹਿੰਦੀ ਵਿੱਚ ਦੁਨੀਆਂ ਨੂੰ ਚਾਨਣ ਵੰਡ ਰਹੇ ਨੇ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜਨ ਅਤੇ ਸਮਝਣ ਲਈ ਸੰਸਕ੍ਰਿਤ ਅਤੇ ਹਿੰਦੀ ਜਰੂਰੀ ਹੈ,ਫੇਰ ਸਰਵਹਿੱਤਕਾਰੀ ਸਕੂਲ ਚ ਕੀ ਪੰਜਾਬ ਦੇ ਹਰ ਸਕੂਲ ਚ ਪੜ੍ਹਾਉਣੀ ਜਰੂਰੀ ਹੈ। ਮਾਂ ਬੋਲੀ ਸਭ ਤੋਂ ਪਹਿਲਾਂ, ਪਰ ਦੂਜੀਆਂ ਭਾਸ਼ਾਵਾਂ ਨੂੰ ਭੰਡਣ ਵਾਲੇ ,ਖਾਸਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਬੋਲੀਆਂ ਨੂੰ ਭੰਡਣ ਵਾਲੇ ਗੁਰਮੁਖੀ ਦੇ ਸਕੇ ਨਹੀਂ,ਦੋਖੀ ਨੇ । ਜੋ ਹੋਇਆ ਮੈਂ ਉਸ ਦੀ ਨਿਖੇਧੀ ਕਰਦਾ ਹਾਂ ਅਤੇ ਇਸ ਤੇ ਕਨੂੰਨੀ ਕਾਰਵਾਈ ਦੀ ਮੰਗ ਕਰਦਾ ਹਾਂ..