7 w - Translate

ਸਿੱਖ ਇਤਿਹਾਸ
ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਚਿੱਤਰ ਜੀਵਨ ਸਾਖੀਆਂ
ਸਾਖੀ - ਦੂਜੀ - ਵਿਆਹ
(ਗੁਰੂ) ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਵਿਆਹ ਪਿੰਡ ਹੇਹਰ ਜ਼ਿਲ੍ਹਾ ਲਾਹੌਰ ਵਿਚ ਬੀਬੀ ਕਰਮੇ ਨਾਲ ਹੋਇਆ ਸੀ । ਬਾਬਾ ਮਹਾਂਦੇਵ ਨੇ ਵਿਆਹ ਕਰਨੋਂ ਇਨਕਾਰ ਕਰ ਦਿੱਤਾ ਸੀ । ਜਦ (ਗੁਰੂ) ਅਰਜਨ ਦੇਵ ਜੀ ਗਿਆਰਾਂ ਸਾਲ ਦੇ ਹੋਏ ਤਾਂ ਗੁਰੂ ਅਮਰਦਾਸ ਨੇ ਇਹ ਮਨ ਬਣਾਇਆ ਕਿ ਉਹ ਆਪਣੇ ਛੋਟੇ ਦੋਹੜੇ ਦਾ ਵਿਆਹ ਵੀ ਆਪਣੇ ਜੀਉਂਦੇ ਜੀਅ ਕਰ ਜਾਣ।
ਪਿੰਡ ਮਾਉ (ਦੁਆਬਾ) ਵਿਖੇ ਉਨ੍ਹਾਂ ਦਾ ਇਕ ਪਿਆਰਾ ਸ਼ਰਧਾਲੂ ਕ੍ਰਿਸ਼ਨ ਚੰਦ ਰਹਿੰਦਾ ਸੀ। ਉਹ ਗੁਰੂ ਜੀ ਦੀ ਸੇਵਾ ਵਾਸਤੇ ਅਕਸਰ ਆਇਆ ਕਰਦਾ ਸੀ। ਇਕ ਵਾਰ ਜਦ ਉਹ ਪਰਿਵਾਰ ਸਹਿਤ ਆਇਆ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਇਕ ਛੋਟੀ ਧੀ ਗੰਗਾ ਦੇਵੀ ਵੀ ਸਨ। ਉਸ ਬਾਲੜੀ ਦੇ ਪਿਆਰ, ਸਲੀਕੇ ਅਤੇ ਸੁਘੜ ਸੁਭਾਅ ਨੂੰ ਵੇਖ ਗੁਰੂ ਜੀ ਬਹੁਤ ਪ੍ਰਸੰਨ ਹੋਏ।
ਗੁਰੂ ਜੀ ਨੇ ਓਸੇ ਦਿਨ ਭਾਈ ਕ੍ਰਿਸ਼ਨ ਚੰਦ ਨੂੰ ਬੁਲਾਇਆ ਤੇ ਉਨ੍ਹਾਂ ਦੀ ਧੀ ਦਾ ਰਿਸ਼ਤਾ ਆਪਣੇ ਦੋਹਤੇ ਗੁਰੂ ਅਰਜਨ ਦੇਵ ਲਈ ਮੰਗ ਲਿਆ। ਭਾਈ ਕ੍ਰਿਸ਼ਨ ਚੰਦ ਨੂੰ ਹੋਰ ਕੀ ਚਾਹੀਦਾ ਸੀ, ਗੁਰੂ ਘਰ ਨਾਲ ਰਿਸ਼ਤਾ ਜੋੜ ਕੇ ਉਸ ਦੀਆਂ ਤਾਂ ਕੁਲਾਂ ਹੀ ਤਰ ਜਾਣੀਆਂ ਸਨ । ਉਹ ਬੜਾ ਖ਼ੁਸ਼ ਹੋ ਕੇ ਬੋਲਿਆ, "ਮਹਾਰਾਜ! ਇਹ ਤਾਂ ਸਾਡੇ ਧੰਨ ਭਾਗ, ਮੇਰੀ ਬਾਲੜੀ ਨੂੰ ਜੇ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਹੋਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਮੈਨੂੰ ਇਹ ਰਿਸ਼ਤਾ ਮੰਜੂਰ ਹੈ। (ਗੁਰੂ) ਅਰਜਨ ਦੇਵ ਨੂੰ ਮੈਂ ਵੇਖਿਆ ਹੋਇਆ ਹੈ ਉਹ ਤਾਂ ਇਕ ਇਲਾਹੀ ਜੋਤ ਹਨ।"

image