15 ш - перевести

ਸੰਤ ਬਾਬਾ ਈਸ਼ਰ ਸਿੰਘ ਜੀ ਦੀ 50 ਵੀ ਯਾਦ ਨੂੰ ਸਮਰਪਿਤ ਰਾੜਾ ਸਾਹਿਬ ਵਿਖੇ ਸਮਾਗਮ ਹੋਏ। ਅੱਜ ਮੁੱਖ ਸਮਾਗਮ ਤੋਂ ਪਹਿਲਾਂ ਰਾਤ 1:30 ਵਜੇ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਤੇ ਪੰਥ ਲਈ ਅਥਾਹ ਸੇਵਾ ਨਿਭਾਉਣ ਵਾਲੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਅਚਾਨਕ ਅਕਾਲ ਪੁਰਖ ਵੱਲੋਂ ਬਖਸ਼ਿਸ਼ ਸੁਆਸਾਂ ਦੀ ਪੂੰਜੀ ਪੂਰੀ ਕਰਦਿਆਂ ਸੰਸਾਰ ਤੋਂ ਰੁਖ਼ਸਤ ਹੋ ਗਏ। ਵਾਹਿਗੁਰੂ ਦੇ ਭਾਣੇ ਨੂੰ ਸਤਿ ਮੰਨਦਿਆ ਗੁਰਮਤਿ ਸਮਾਗਮ ਜਾਰੀ ਰੱਖੇ ਗਏ। ਹਜ਼ਾਰਾਂ ਸੰਗਤਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ। ਕਥਾ ਕੀਰਤਨ ਦੇ ਪ੍ਰਵਾਹ ਜਾਰੀ ਰਹੇ। 26/8/25 ਨੂੰ ਵੀ ਸਮਾਗਮ ਜਾਰੀ ਰਹਿਣਗੇ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। 27/8/25 ਨੂੰ ਬਾਅਦ ਦੁਪਹਿਰ ਤਿੰਨ ਵਜੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਪੰਜ ਭੂਤਕ ਤਨ ਨੂੰ ਚੰਡਿਕਾ ਦਿੱਤੀ ਜਾਵੇਗੀ।
#50thbarsisamagam #santbabaisharsinghji #santbababaljindersinghji #rarasahib

image