1 w - übersetzen

ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ🙏🏻

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਪੱਧਰ 'ਤੇ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਏ ਜਾਣ ਲਈ CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕੇਂਦਰ ਸਰਕਾਰ ਕੋਲ਼ ਪਹੁੰਚ ਕਰੇਗੀ। ਇਸ ਰਾਹੀਂ ਦੇਸ਼ ਭਰ 'ਚ ਧਾਰਮਿਕ ਅਜ਼ਾਦੀ ਅਤੇ ਸਮਾਜਿਕ ਸਦਭਾਵਨਾ ਦੀ ਮਜ਼ਬੂਤੀ ਬਾਰੇ ਗੱਲ ਕਰਦੇ ਹੋਏ CM ਭਗਵੰਤ ਮਾਨ ਗੁਰੂ ਸਾਹਿਬ ਜੀ ਵੱਲੋਂ ਦਿੱਲੀ ਜਾਣ ਸਮੇਂ ਅਪਣਾਏ ਗਏ ਗੁਰਦੁਆਰਾ ਸੀਸ ਗੰਜ ਸਾਹਿਬ ਤੱਕ ਦੇ ਰਾਹ ਨੂੰ ਪਾਤਸ਼ਾਹ ਜੀ ਦੇ ਨਾਂ 'ਤੇ ਰੱਖਣ ਲਈ ਵੀ ਕੇਂਦਰ ਸਰਕਾਰ ਨਾਲ਼ ਗੱਲ ਕਰਨਗੇ। ਇਹੀ ਨਹੀਂ, ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਦਾ ਸੀਸ ਲਿਆਉਣ ਸਮੇਂ ਭਾਈ ਜੀਵਨ ਸਿੰਘ ਜੀ ਵੱਲੋਂ ਵਰਤੇ ਗਏ ਰਾਹ ਨੂੰ CM ਮਾਨ ਨੇ ਭਾਈ ਜੀਵਨ ਸਿੰਘ ਮਾਰਗ ਰੱਖਣ ਦੀ ਵੀ ਗੱਲ ਕਹੀ।

image