ਪੰਜਾਬ ਦੀ ਧੀ ਅਮਨਜੋਤ ਕੌਰ ਦਾ ਪਿਤਾ ਕਾਰਪੈਂਟਰ ਦਾ ਕੰਮ ਕਰਦਾ ਸੀ ਬੰਦਾ... ਹੱਥਾਂ ’ਚ ਲੱਕੜ ਦੀ ਖੁਸ਼ਬੂ, ਪਰ ਦਿਲ ’ਚ ਸਿਰਫ ਇੱਕ ਖ਼ੁਆਬ – ਆਪਣੀ ਧੀ ਨੂੰ ਕੁਝ ਵੱਡਾ ਬਣਾਉਣਾ। ਜਦੋਂ ਗਲੀ ’ਚ ਮੁੰਡਿਆਂ ਨਾਲ ਖੇਡਦੀ ਧੀ ਲਈ ਲੋਕ ਤੰਜ਼ ਮਾਰਦੇ ਸਨ, ਉਹ ਚੁੱਪ ਰਹਿੰਦਾ ਸੀ... ਪਰ ਹਾਰਦਾ ਨਹੀਂ ਸੀ। ਆਪਣੇ ਹੱਥਾਂ ਨਾਲ ਧੀ ਲਈ ਪਹਿਲਾ ਬੱਲਾ ਬਣਾਇਆ, ਆਪਣੀ ਮਿਹਨਤ ਨਾਲ ਉਸਨੂੰ ਅਕੈਡਮੀ ਵਿਚ ਦਾਖ਼ਲ ਕਰਵਾਇਆ, ਤੇ ਹਰ ਰੋਜ਼ ਮੀਲਾਂ ਦਾ ਸਫ਼ਰ ਕਰਦਾ ਰਿਹਾ ਸਿਰਫ਼ ਉਸਦੇ ਸੁਪਨੇ ਲਈ।
ਅੱਜ ਜਦੋਂ ਅਮਨਜੋਤ ਕੌਰ ਨੇ ਇੰਡੀਆ ਨੂੰ ਵਰਲਡ ਕਪ ਜਿਤਾਇਆ, ਉਹ ਪਿਉ ਦਾ ਸੀਨਾ ਗਰਵ ਨਾਲ ਚੌੜਾ ਹੋ ਗਿਆ। ਅੱਖਾਂ ਭਰੀਆਂ, ਪਰ ਚਿਹਰੇ ’ਤੇ ਮਾਣ — "ਮੇਰੀ ਧੀ ਨੇ ਕਰ ਦਿਖਾਇਆ!"
ਇਹ ਕਹਾਣੀ ਸਿਰਫ਼ ਕ੍ਰਿਕੇਟ ਦੀ ਨਹੀਂ, ਪਿਉ ਦੇ ਵਿਸ਼ਵਾਸ ਦੀ ਜਿੱਤ ਹੈ। 🙏💙
#womensworldcup2025 #womeninblue #fblifestyle