4 heures - Traduire

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਦਾ ਸਾਡੇ ਦਿਲਾਂ ਵਿਚ ਜਿਊਂਦੀ ਰਹੇਗੀ।
ਉਮਰ ਛੋਟੀ ਸੀ, ਪਰ ਦਿਲ ਸ਼ੇਰਾਂ ਵਾਲੇ ਸਨ।
ਸਿਰ ਦੇ ਦਿੱਤਾ, ਪਰ ਧਰਮ ਤੇ ਇਮਾਨ ਨਹੀਂ ਛੱਡਿਆ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰਾਂ ਨੇ ਜ਼ੁਲਮ ਦੇ ਵਿਰੁੱਧ ਅਟੱਲ ਹੌਸਲੇ ਨਾਲ ਕੁਰਬਾਨੀ ਦਿੱਤੀ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਲੜਦੇ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਸਰਹਿੰਦ ਵਿੱਚ ਨੀਂਹਾਂ ਵਿੱਚ ਚਿਣੇ ਗਏ ਪਰ ਧਰਮ ਨਹੀਂ ਬਦਲਿਆ।
ਇਹ ਅਮਰ ਕੁਰਬਾਨੀਆਂ ਸਾਨੂੰ ਬਹਾਦਰੀ, ਵਿਸ਼ਵਾਸ ਤੇ ਸੱਚ ਦੀ ਮਿਸਾਲ ਦਿੰਦੀਆਂ ਹਨ। ਉਹ ਨਿੱਕੇ ਸਨ ਪਰ ਉਹਨਾਂ ਦਾ ਹੌਸਲਾ ਕਲਜੁਗ ਨੂੰ ਰਾਹ ਦਿਖਾਉਂਦਾ ਹੈ।
ਸ਼ਹਾਦਤਾਂ ਨੇ ਸਿੱਖ ਕੌਮ ਨੂੰ ਅਟੱਲ ਬਣਾਇਆ।
ਗੁਰੂ ਦੇ ਸਿੰਘ ਮਰਦੇ ਨਹੀਂ, ਅਮਰ ਹੋ ਜਾਂਦੇ ਹਨ।ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏
#chaarsahibzaade #veerbaldiwas #sikhhistory #ਚਾਰਸਾਹਿਬਜ਼ਾਦੇ #ਵੀਰਬਾਲਦਿਵਸ

image