2 horas - Traducciones

ਪਾਵਨ ਰਮਾਇਣ ਦੇ ਰਚੇਤਾ, ਵਿਦਵਤਾ ਤੇ ਅਧਿਆਤਮ ਦੀ ਮਿਸਾਲ ਆਦਿ ਕਵੀ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਉਨ੍ਹਾਂ ਸਾਦਰ ਪ੍ਰਣਾਮ ਕਰਦਾ ਹੋਇਆ ਸਮੂਹ ਦੇਸ਼ ਵਾਸੀਆਂ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦਿੰਦਾ ਹਾਂ। ਪੰਜਾਬ ਦੀ ਧਰਤੀ ਭਾਗਾਂ ਵਾਲੀ ਹੈ ਕਿ ਭਗਵਾਨ ਵਾਲਮੀਕਿ ਜੀ ਦੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸਥਿਤ ਆਸ਼ਰਮ ਵਿੱਚ ਮਾਤਾ ਸੀਤਾ ਜੀ ਅਤੇ ਲਵ ਕੁਸ਼ ਜੀ ਦੇ ਜੀਵਨ ਦਾ ਕਾਫ਼ੀ ਸਮਾਂ ਬੀਤਿਆ। ਭਗਵਾਨ ਵਾਲਮੀਕਿ ਜੀ ਦੀ ਵਿਦਵਤਾ, ਗਿਆਨ ਅਤੇ ਸਿੱਖਿਆਵਾਂ ਸਮਾਜ ਨੂੰ ਹਮੇਸ਼ਾ ਰਾਹ ਦਿਖਾਉਂਦੀਆਂ ਰਹਿਣਗੀਆਂ।
#bhagwanvalmikiji #valmikijayanti

image