Ontdekken postsOntdek boeiende inhoud en diverse perspectieven op onze Ontdek-pagina. Ontdek nieuwe ideeën en voer zinvolle gesprekken
ਮੇਰਾ ਟੈਲੀਵਿਜ਼ਨ ਵਿਕਾਊ ਹੈ...
ਅੱਜ ਸਵੇਰੇ ਜਦ ਟੀ ਵੀ ਦਾ ਸਵਿੱਚ ਆਨ ਕੀਤਾ ਤਾਂ ਇਕ - ਦੋ - ਤਿੰਨ- ਚਾਰ ਹਰ ਪਾਸੇ ਇਕੋਂ ਗੱਲ ਲਾਰੈਂਸ ਨੂੰ ਇੱਥੇ ਲੈ ਗਏ, ਲਾਰੈਂਸ ਨੂੰ ਉਥੇ ਲੈ ਗਏ। ਕਈ ਸਾਡੇ ਵਾਲੇ ਭਰਾ ਖੁਦ ਈ ਪੁਲਿਸ ਅਫ਼ਸਰ ਬਣੇ ਖੜ੍ਹੇ ਕਿ ਹੁਣ ਇਹਦੇ ਤੋਂ ਆਹ ਪੁੱਛਣਗੇ ਹੁਣ ਉਹ ਪੁੱਛਣਗੇ । ਮੇਰਾ 13 ਕੁ ਸਾਲ ਦਾ ਬੇਟਾ ਕੋਲ ਆ ਕਹਿੰਦਾ ' ਪਾਪਾ ਇਹਦੀ ਬੜੀ ਟੌਹਰ ਆ ਅਸਲੀ ਹੀਰੋ ਈ ਇਹ ਆ' ਬੇਟੇ ਦੀ ਗੱਲ ਸੁਣ ਕੰਬਣੀ ਜਿਹੀ ਛਿੜੀ ਤਾਂ ਮੈਂ ਟੀ ਵੀ ਦਾ ਸਵਿੱਚ ਆਫ ਕਰਦਿਆ ਸਭ ਤੋਂ ਪਹਿਲਾ ਕੇਬਲ ਉਪਰੇਟਰ ਨੂੰ ਫੋਨ ਕੀਤਾ ਕਿ ਭਰਾਵਾਂ ਕੁਨੈਕਸ਼ਨ ਬੰਦ ਕਰਦੇ। ਜਿਹੋ ਜਿਹਾ ਕੁਝ ਸਾਡਾ ਭਾਈਚਾਰਾ ਪਰੋਸਕੇ ਦੇ ਰਿਹਾ ਜਵਾਕ ਉਹੀ ਕੁਝ ਦਿਮਾਗ 'ਚ ਬਿਠਾ ਰਹੇ ਹਨ। ਇਸ ਤੋਂ ਪਹਿਲਾ ਆਹ ਸਭ ਦੇਖ ਮੇਰਾ ਬੇਟਾ ਅਜਿਹਾ ਹੀਰੋ ਬਣਨ ਦੀ ਕੋਸ਼ਿਸ਼ ਕਰੇ, ਭਰਾਵੋ ਮੇਰਾ ਟੈਲੀਵਿਜ਼ਨ ਵਿਕਾਊ ਹੈ, ਬਜ਼ਾਰ ਤੋਂ ਘੱਟ ਕੀਮਤ ਤੇ ਹੀ ਦੇ ਦਿਆਂਗਾ ....... (ਜਸਵਿੰਦਰ ਬੱਬਰ ਦੀ ਵਾਲ ਤੋਂ)