ਮੈਨੂੰ ਅੱਜਕੱਲ੍ਹ ਮੇਰਾ ਆਪਣਾ ਆਪ ਬਹੁਤ ਸੋਹਣਾ ਲੱਗਦਾ ਕਿਉਂਕਿ ਜਦ ਮੈਂ ਸ਼ੀਸ਼ੇ ਅੱਗੇ ਖੜ੍ਹਦੀ ਹਾਂ ਮੈਨੂੰ ਮੇਰੇ ਨਕਸ਼ ਮੇਰੀ ਮਾਂ ਵਰਗੇ ਹੁੰਦੇ ਜਾਂਦੇ ਜਾਪਦੇ ਹਨ । ਮੇਰੀ ਮਾਂ ਸੋਹਣੀ ਹੈ ਨਾ ਕੇਵਲ ਚਿਹਰੇ ਤੋਂ ਓਹ ਰੂਹ ਦੀ ਅਤੇ ਵਿਚਾਰਾਂ ਦੀ ਵੀ ਬਹੁਤ ਸੋਹਣੀ ਹੈ । ਮੇਰੀ ਮਾਂ ਦਾ ਹਿਰਦਾ ਬਹੁਤ ਵਿਸ਼ਾਲ ਹੈ ਅਤੇ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਉਸਦੇ ਚਿਹਰੇ ਉੱਤੇ ਸਦਾ ਖੇੜਾ ਰਹਿੰਦਾ ਹੈ । ਮੈਨੂੰ ਮੇਰੀ ਮਾਂ ਦਾ ਰੋਮ-ਰੋਮ ਖੁਸ਼ਬੂ-ਖੁਸ਼ਬੂ ਕਰ ਦਿੰਦਾ ਹੈ।
ਮੈਂ ਸੱਚ ਬੋਲਣਾ, ਅਡੋਲ ਰਹਿਣਾ, ਕਦੇ ਵੀ ਹਾਰਨਾ ਨਹੀਂ ਅਤੇ ਜ਼ਿੰਦਗੀ ਨੂੰ ਜ਼ੀਰੋ ਤੋਂ ਸ਼ੁਰੂ ਕਰਨ ਦਾ ਬਲ ਆਪਣੀ ਮਾਂ ਤੋਂ ਲੈਂਦੀ
